ARCHIVES
VOL. 2, ISSUE 2 (2016)
ਪੰਜਾਬੀ ਸਾਹਿਤ ਵਿੱਚ ਨਾਟਕੀ ਕਵਿਤਾ
Authors
ਜਸਦੀਪ ਕੌਰ
Abstract
ਪੰਜਾਬੀ ਸਾਹਿਤ ਵਿੱਚ ਨਾਟਕ ਸਿਰਜਣ ਅਤੇ ਖੇਡਣ ਦੀ ਪਰੰਪਰਾ ਪੁਰਾਤਨ ਸਮੇਂ ਤੋਂ ਚਲੀ ਆ ਰਹੀ ਹੈ। ਮੱਧਯੁਗ ਦੇ ਅੰਤ ਤਕ ਵਿਸ਼ੇਸ਼ ਧਾਰਮਿਕ, ਸਮਾਜਿਕ ਅਤੇ ਇਤਿਹਾਸਕ ਪਰਿਸਥਿਤੀਆਂ ਕਾਰਨ ਇਹ ਪਰੰਪਰਾ ਪੰਜਾਬੀ ਭਾਸ਼ਾ ਵਿੱਚ ਭਾਵੇਂ ਪ੍ਰਚਲਿਤ ਨਹੀਂ ਹੋਈ ਪਰੰਤੂ ਇਸ ਕਾਲ ਦੌਰਾਨ ਲੋਕ^ਨਾਟਕ ਜਿਵੇਂ ਨਕਲ, ਸਵਾਂਗ, ਰਾਸ ਆਦਿ ਦੇ ਰੂਪ ਵਿੱਚ ਪ੍ਰਚਲਿਤ ਰਹੀ। ਇਸ ਪ੍ਰਕਾਰ ਪੰਜਾਬੀ ਨਾਟਕ ਲੋਕ^ਸਾਹਿਤ ਦੇ ਅੰਗ ਵਜੋਂ ਤਾਂ ਪ੍ਰਚਲਿਤ ਰਿਹਾ ਪਰੰਤੂ ਵਿਿਸ਼ਸ਼ਟ ਸਾਹਿਤ ਵਿੱਚ ਇਸ ਦੀ ਸਜੀਵਤਾ ਦਾ ਪ੍ਰਮਾਣ ਨਹੀਂ ਮਿਲਦਾ। ਨਾਟ^ਕਾਵਿ ਸੰਬੰਧੀ ਉਪਰੋਕਤ ਅਧਿਐਨ ਉਪਰੰਤ ਅਸੀਂ ਕਹਿ ਸਕਦੇ ਹਾ ਕਿ ਨਾਟ^ਕਾਵਿ$ਕਾਵਿ^ਨਾਟ ਇਹ ਅਜਿਹਾ ਕਾਵਿ^ਰੂਪ ਹੈ ਜਿਸ ਵਿੱਚ ਕਵਿਤਾ ਅਤੇ ਨਾਟਕ ਦੇ ਤੱਤਾਂ^ਗੁਣਾਂ, ਸੁਭਾਉ ਅਤੇ ਉਨ੍ਹਾਂ ਦੀ ਬਣਤਰ ਦਾ ਮੇਲ ਇਸ ਤਰ੍ਹਾਂ ਹੁੰਦਾ ਹੈ ਕਿ ਇਨ੍ਹਾਂ ਦਾ ਵਖਰੇਵਾਂ ਕਿਸੇ ਵੀ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਕਾਵਿਕਤਾ ਅਤੇ ਨਾਟਕੀਅਤਾ ਇਕ ਦੂਜੇ ਦੇ ਵਿਰੋਧੀ ਨਾ ਹੋ ਕੇ ਸਹਾਈ ਹੁੰਦੇ ਹਨ। ਨਾਟਕੀ ਕਾਵਿ ਵਿੱਚ ਨਾਟਕ ਅਤੇ ਕਾਵਿ ਵਿੱਚ ਸਮੀਕਰਣ ਮੌਜੂਦ ਹੁੰਦਾ ਹੈ। ਨਾਟ^ਕਾਵਿ ਅਤੇ ਕਾਵਿ^ਨਾਟ ਵਿੱਚ ਅੰਤਰ ਕੇਵਲ ਕਵਿਤਾ ਅਤੇ ਨਾਟਕ ਦੀ ਪ੍ਰਮੁੱਖਤਾ ਦੇ ਆਧਾਰ ਤੇ ਕੀਤਾ ਜਾ ਸਕਦਾ ਹੈ। ਨਾਟ^ਕਾਵਿ ਵਿੱਚ ਕਾਵਿਕਤਾ ਦੀ ਪ੍ਰਮੁੱਖਤਾ ਅਤੇ ਨਾਟਕੀਅਤਾ ਗੌਣ ਰੂਪ ਵਿੱਚ ਮੌਜੂਦ ਹੁੰਦੀ ਹੈ। ਨਾਟ^ਕਾਵਿ ਦੇ ਲੇਖਕ ਲਈ ਕਵੀ ਹੋਣਾ ਆਵੱਸ਼ਕ ਹੈ। ਨਾਟ^ਕਾਵਿ ਕਵਿਤਾ ਦਾ ਉਹ ਰੂਪ ਹੈ ਜਿਸਦੀ ਰਚਨਾ ਨਾਟਕੀ ਹੁੰਦੀ ਹੈ। ਕਾਵਿ^ਨਾਟ ਕਾਵਿਕ ਹੁੰਦਾ ਹੋਇਆ ਵੀ ਮੂਲ ਰੂਪ ਵਿੱਚ ਨਾਟਕ ਹੀ ਹੁੰਦਾ ਹੈ। ਇਸ ਦੀ ਨਿਸਬਤ ਨਾਟਕੀ ਕਾਵਿ ਨਾਟਕ ਨਾਲੋਂ ਕਾਵਿ ਦੇ ਵਧੇਰੇ ਨੇੜੇ ਹੁੰਦਾ ਹੈ।
Download
Pages:55-59
How to cite this article:
ਜਸਦੀਪ ਕੌਰ "ਪੰਜਾਬੀ ਸਾਹਿਤ ਵਿੱਚ ਨਾਟਕੀ ਕਵਿਤਾ ". International Journal of Humanities and Social Science Research, Vol 2, Issue 2, 2016, Pages 55-59
Pdf, Certificate, Cover Page, Index Page, Editorial Page, Accept Letter
Please enter the email address corresponding to this article submission.

