ARCHIVES
VOL. 2, ISSUE 7 (2016)
ਧਨੀ ਰਾਮ ਚਾਤ੍ਰਿਕ ਦੀ ਕਵਿਤਾ ਵਿੱਚ ਆਧੁਨਿਕਤਾ ਅਤੇ ਸਭਿਆਚਾਰ
Authors
ਆਨੰਦ ਵਰਧਨ
Abstract
ਸਭਿਆਚਾਰ ਕੀ ਹੈ ? ਸਭਿਆਚਾਰ ਦੀ ਪਰਿਭਾਸ਼ਾ ਕਰਨ ਤੋਂ ਪੰਜਾਬੀ ਪੈਰਾਂ ਦੀ ੳਸ ਲੰਮੀ ਯਾਤਰਾ ਦਾ ਚੇਤਾ ਆਉਂਦਾ ਹੈ ਜਿਹੜੀ ਨਦੀਆਂ ਦੇ ਵਹਿਣ ਵਾਂਗ ਬਦਲਦੀ ਰਹੀ ਹੈ। ਇਹ ਯਾਤਰਾ, ਪੰਜਾਬ ਦੇ ਪੈਰ ਦੀ ਹੀ ਨਹੀਂ ਸਗੋਂ ਪੰਜਾਬ ਦੇ ਦਰਿਆਵਾਂ ਦੀ ਵੀ ਯਾਤਰਾ ਕਹੀ ਜਾ ਸਕਦੀ ਹੈ। ਪਾਣੀ ਤੇ ਪਰਾਂ ਦੀ ਪੱਕੀ ਆੜੀ ਹੈ। ਮਨੁੱਖੀ ਪੈਰ ਪਾਣੀ ਦਾ ਪਿੱਛਾ ਕਰਦੇ ਪਾਣੀ ਦੇ ਪਿੱਛੇ ਪਿੱਛੇ ਤੁਰਦਿਆਂ ਤੁਰਦਿਆਂ, ਮਨੁੱਖ ਦੇ ਪੈਰਾਂ ਨੇ ਬੜੇ ਲੰਬੇ ਪੈਂਡੇ ਪਾਰ ਕੀਤੇ ਹਨ, ਮੰਜ਼ਲਾਂ ਮਾਰੀਆਂ ਹਨ। ਪੈਂਡਿਆਂ ਨੂੰ ਪਾਰ ਕਰਦਿਆਂ, ਜ਼ਿੰਦਗੀ ਨੂੰ ਜਿਹੜੀ ਜਿਹੜੀ ਵਿਉਂਤ ਰਾਸ ਆਉਂਦੀ ਗਈ, ਉਹ ਸਭਿਆਚਾਰ ਬਣ ਗਿਆ। ਇਸ ਵਿਉਂਤ ਦੇ ਸਿਲਸਿਲੇ ਨੂੰ ਇਤਿਹਾਸ ਆਪਣੇ ਅੰਦਾਜ਼ ਨਾਲ ਬਿਆਨ ਕਰਦਾ ਹੈ। ਧਰਮ, ਨੈਤਿਕਤਾ ਅਤੇ ਆਰਥਿਕਤਾ ਆਪਣੇ ਅਨੁਸਾਰ ਅਰਥ ਦਿੰਦੀ ਹੈ ਇਸ ਤਰ੍ਹਾਂ ਸਭਿਆਚਾਰ, ਸਮਾਜਿਕ, ਆਰਥਿਕ, ਧਾਰਮਿਕ ਅਤੇ ਨੈਤਿਕਤਾ ਦੀ ਵਿਉਂਤ ਸਲੀਕਾ, ਸਿਲਸਿਲਾ, ਅੰਦਾਜ਼ ਅਤੇ ਅਰਥ ਹੁੰਦਾ ਹੋਇਆ ਸਵੈ ਅਤੇ ਸਮੂਹ ਦਾ ਆਤਮ^ਦਰਸ਼ਨ ਹੋਇਆ। ਇੰਝ ਕਦੇ ਕਦੇ ਸਭਿਆਚਾਰ ਅਲੌਕਿਕ, ਅਧਿਆਤਮਿਕ ਅਤੇ ਅਪਦਾਰਥਿਕ ਚਿੰਤਨ ਦੀ ਲੌਕਿਕ ਪ੍ਰਕ੍ਰਿਆ ਬਣ ਬੈਠਦਾ ਹੈ। ਸਭਿਆਚਾਰ, ਸਿਲਸਿਲਾ ਹੁੰਦਾ ਹੈ, ਇਸ ਕਾਰਣ ਇਹ ਕਿਸੇ ਨਿਸ਼ਚਿਤ ਆਰੰਭ ਦਾ ਮੁਥਾਜ ਨਹੀਂ ਬਣਦਾ, ਸਗੋਂ ਸਿਰਜਣਾ ਦੇ ਨਿੱਕੇ ਨਿੱਕੇ ਪਲਾਂ ਵਿੱਚ ਪਲਦਾ^ਪਲਦਾ ਇਕ ਵਿਸ਼ੇਸ਼ ਰੂਪ ਧਾਰਦਾ ਹੈ। ਸਭਿਆਚਾਰ ਦੀ ਵੰਨ^ਸੁਵੰਨਤਾ ਵੱਖਰੇ ਵੱਖਰੇ ਸੰਸਕ੍ਰਿਤਕ ਕਾਰਣ ਵੀ ਬਣਦੀ ਸਭਿਆਚਾਰ ਦੀ ਵੰਨ^ਸਵੰਨਤਾ ਲੰਮੇ ਸਮੇਂ ਦੀ ਕੁੱਖ ਵਿੱਚੋਂ ਸਮਾਜਿਕ ਅਤੇ ਕਦਮਾਂ ਸਦਕਾ ਲਿਸ਼ਕਦੀ, ਪੱਖਦੀ ਅਤੇ ਮੱਘਦੀ ਹੁੰਦੀ ਰਹਿੰਦੀ ਹੈ।
Download
Pages:47-51
How to cite this article:
ਆਨੰਦ ਵਰਧਨ "ਧਨੀ ਰਾਮ ਚਾਤ੍ਰਿਕ ਦੀ ਕਵਿਤਾ ਵਿੱਚ ਆਧੁਨਿਕਤਾ ਅਤੇ ਸਭਿਆਚਾਰ ". International Journal of Humanities and Social Science Research, Vol 2, Issue 7, 2016, Pages 47-51
Download Author Certificate
Please enter the email address corresponding to this article submission to download your certificate.

